ਬੱਚਿਆ ਦਾ ਕਮਰਾ ਬਹੁਤ ਖਾਸ ਹੁੰਦਾ ਹੈ। ਕਮਰੇ ਦੀ ਸਜਾਵਟ ਬੱਚਿਆਂ ਦੇ ਵਿਕਾਸ 'ਤੇ ਵੀ ਅਸਰ ਕਰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸੋਚ-ਸਮਝ ਕੇ ਆਪਣੇ ਬੱਚੇ ਦੇ ਕਮਰੇ ਨੂੰ ਸਜਾਓ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੁਝ ਇਸ ਤਰ੍ਹਾਂ ਦੇ ਟਿਪਸ ਜਿਸ ਨਾਲ ਤੁਸੀਂ ਆਪਣੇ ਬੱਚਿਆਂ ਦੇ ਕਮਰੇ ਨੂੰ ਬਣਾ ਸਕਦੇ ਹੋ ਬਹੁਤ ਖਾਸ। ਆਓ ਜਾਣੀਏ ਉਹ ਖਾਸ ਟਿਪਸ।
—ਬੱਚਿਆਂ ਦੇ ਕਮਰੇ 'ਚ ਜ਼ਰੂਰਤ ਦਾ ਹੀ ਸਾਮਾਨ ਰੱਖੋ। ਜਿਸ ਚੀਜ਼ ਦੀ ਲੋੜ ਨਾ ਹੋਵੇ ਉਹ ਬੱਚਿਆਂ ਦੇ ਕਮਰੇ 'ਚ ਨਾ ਰੱਖੋ।
—ਬੱਚਿਆਂ ਦੇ ਕਮਰੇ ਨੂੰ ਖਾਲੀ ਰੱਖੋ ਤਾਂ ਜਦੋਂ ਉਹ ਆਪਣੇ ਕਮਰੇ 'ਚ ਇਧਰ-ਉਧਰ ਖੇਡਣਾ ਵੀ ਚਾਹੁੰਣ ਤਾਂ ਉਨ੍ਹਾਂ ਨੂੰ ਕੋਈ ਸੱਟ ਨਾ ਲੱਗ ਸਕੇ।
—ਬੱਚਿਆਂ ਦੇ ਕਮਰੇ 'ਚ ਹਮੇਸ਼ਾ ਸਾਫ-ਸਫਾਈ ਦਾ ਖਾਸ ਧਿਆਨ ਰੱਖੋ ਅਤੇ ਉਨ੍ਹਾਂ ਦੇ ਕਮਰੇ ਨੂੰ ਹਮੇਸ਼ਾ ਕਲਰਫੁੱਲ ਬਣਾ ਕੇ ਰੱਖੋ। ਇਸ ਨਾਲ ਬੱਚੇ ਆਪਣੇ ਕਮਰੇ 'ਚ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਕਰਨਗੇ।
—ਜੇਕਰ ਤੁਸੀਂ ਆਪਣੇ ਬੱਚਿਆਂ ਦੀ ਕਲਾ 'ਚ ਦਿਲਚਸਪੀ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਕਮਰੇ ਨੂੰ ਸਜਾਉਣ ਦੇ ਲਈ ਆਰਟ ਗੈਲਰੀ ਵੀ ਬਣਾ ਸਕਦੇ ਹੋ ਜਾਂ ਫਿਰ ਤਸਵੀਰਾਂ ਵੀ ਲਗਾ ਸਕਦੇ ਹੋ। ਬੱਚਿਆਂ ਦੇ ਕਮਰੇ ਦੀਆਂ ਕੰਧਾਂ 'ਤੇ ਕਾਰਟੂਨ ਵਾਲਪੇਪਰ ਵੀ ਲਗਵਾ ਸਕਦੇ ਹੋ।
—ਬੱਚਿਆਂ ਦੇ ਕਮਰੇ 'ਚ ਇਕ ਅਜਿਹੀ ਥਾਂ ਬਣਾਓ, ਜਿਥੇ ਉਹ ਆਪਣੇ ਖਿਡੌਣਿਆ ਨੂੰ ਰੱਖਣ। ਜਿਥੇ ਤੱਕ ਉਨ੍ਹਾਂ ਦੀ ਬਾਹ ਪਹੁੰਚ ਸਕੇ।
ਛਾਤੀ ਦੇ ਦਰਦ ਨੂੰ ਦੂਰ ਕਰਨਗੇ ਇਹ ਘਰੇਲੂ ਉਪਾਅ
NEXT STORY